ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਚ ਭਾਜਪਾ ਦੀ ਰਣਨੀਤੀ ਨੂੰ ਲੈ ਕੇ ਉੱਠਣ ਲੱਗੇ ਸਵਾਲ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਚ ਭਾਜਪਾ ਦੀ ਰਣਨੀਤੀ ਨੂੰ ਲੈ ਕੇ ਉੱਠਣ ਲੱਗੇ ਸਵਾਲ ਇਨ੍ਹਾਂ ਆਗੂਆਂ ਸਮੇਤ ਹਲਕਾ ਪੱਛਮੀ ਤੋਂ ਪਹਿਲਾਂ ਚੋਣ ਲੜ ਚੁੱਕੇ ਕਾਰੋਬਾਰੀ ਦਾ ਨਾਮ ਚਰਚਾ ‘ਚ!

ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਚ ਭਾਜਪਾ ਦੀ ਰਣਨੀਤੀ ਨੂੰ ਲੈ ਕੇ ਉੱਠਣ ਲੱਗੇ ਸਵਾਲ
ਲੁਧਿਆਣਾ, 10 ਅਪ੍ਰੈਲ (ਇੰਦਰਪਾਲ ਸਿੰਘ ਧੁੰਨਾ) : ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦਾ ਮਾਹੌਲ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਸੱਤਾਧਿਰ ਆਮ ਆਦਮੀ ਪਾਰਟੀ ਵੱਲੋਂ ਅੱਡੀ ਚੋਟੀ ਜਾ ਜ਼ੋਰ ਲਗਾਇਆ ਜਾ ਰਿਹਾ ਗਿਆ। ਆਪ ਦੇ ਕੌਮੀ ਕਨਵੀਨਰ ਸਮੇਤ ਦਿੱਲੀ ਦੇ ਚੋਟੀ ਦੇ ਆਗੂ ਚੋਣ ਮੈਦਾਨ ‘ਚ ਨਿੱਤਰੇ ਹੋਏ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੁਧਿਆਣਾ ‘ਚ ਸਰਗਰਮੀ ਵਧਾਈ ਹੋਈ ਹੈ ਤੇ ਨਿਸ਼ਾਨੇ ‘ਤੇ ਕਾਂਗਰਸੀ ਉਮੀਦਵਾਰ ਸਾਬਕਾ ਮੰਤਰੀ ਭੂਸ਼ਣ ਆਸ਼ੂ ਰਹੇ ਹਨ। ਇਸੇ ਤਰ੍ਹਾਂ ਆਸ਼ੂ ਵੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਰ ਬਿਆਨ ‘ਤੇ ਪਲਟਵਾਰ ਕਰਦੇ ਹਨ, ਉੱਥੇ ਵੱਖ-ਵੱਖ ਮੁੱਦਿਆਂ ‘ਤੇ ਸਰਕਾਰ ਨੂੰ ਘੇਰਦੇ ਨਜ਼ਰ ਆਉਂਦੇ ਹਨ। ਇਸ ਦੇ ਨਾਲ ਭਾਰਤ ਭੂਸ਼ਨ ਆਸ਼ੂ ਅਤੇ ਆਪ ਉਮੀਦਵਾਰ ਸੰਜੀਵ ਅਰੋੜਾ ਮੀਟਿੰਗਾਂ ਰਾਹੀਂ ਲੋਕਾਂ ਨਾਲ ਸੰਪਰਕ ਸਾਧ ਰਹੇ ਹਨ ਕਿਉਂਕਿ ਇਹ ਸੀਟ ਜਿੱਤਣੀ ਸਰਕਾਰ ਤੇ ਆਸ਼ੂ ਦੀ ਮੁੱਛ ਦਾ ਸਵਾਲ ਬਣੀ ਹੋਈ ਹੈ, ਸਰਕਾਰ ਲਗਾਤਾਰ ਆਸ਼ੂ ‘ਤੇ ਹਮਲਾਵਰ ਹੈ ਤੇ ਆਸ਼ੂ ਵੀ ਕੋਈ ਮੌਕਾ ਖੁੰਝਣ ਨਹੀਂ ਦਿੰਦੇ। ਉਧਰ ਸਿਆਸੀ ਪੰਡਿਤਾਂ ਦਾ ਮੰਨਣਾ ਹੈ ਕਿ ਭਾਵੇਂ ਪ੍ਰਮੁੱਖ ਵਿਰੋਧੀ ਕਾਂਗਰਸ ਤੇ ਆਪ ਉਮੀਦਵਾਰ ਚੋਣ ਮੈਦਾਨ ‘ਚ ਨਿੱਤਰੇ ਹਨ ਪਰ ਭਾਜਪਾ ਤੋਂ ਬਿਨ੍ਹਾਂ ਲੁਧਿਆਣਾ ਪੱਛਮੀ ਸੀਟ ਦਾ ਜੋੜ-ਤੋੜ ਨਹੀਂ ਕੀਤਾ ਜਾ ਸਕਦਾ ਪਰ ਭਾਜਪਾ ਦੀ ਚੋਣ ਸਬੰਧੀ ਰਣਨੀਤੀ ਨੂੰ ਲੈ ਕੇ ਹਰ ਕੋਈ ਹੈਰਾਨ ਹੈ ਆਖਿਰਕਾਰ ਕਾਰਨ ਕੀ ਹੈ ਭਾਜਪਾ ਨੂੰ ਇਕ ਵਿਧਾਨ ਸਭਾ ਸੀਟ ਜਿੱਥੇ ਭਾਜਪਾ ਨੇ ਲੰਘੇ ਸਾਲ ਲੋਕ ਸਭਾ ‘ਚ ਬੰਪਰ ਜਿੱਤ ਹਾਸਿਲ ਕੀਤੀ ਸੀ, ਉੱਥੇ ਉਮੀਦਵਾਰ ਨਹੀਂ ਲੱਭ ਰਿਹਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ ਤੇ ਆਪ ਵਾਂਗ ਭਾਜਪਾ ਵੀ ਇਸ ਸੀਟ ‘ਤੇ ਜਿੱਤ ਦਾ ਝੰਡਾ ਗੱਡਣ ਦੀ ਸੋਚ ਰਹੀ ਹੈ ਪਰ ਹਲਕੇ ‘ਚ ਕੋਈ ਅਜਿਹਾ ਉਮੀਦਵਾਰ ਨਜ਼ਰ ਨਹੀਂ ਆ ਰਿਹਾ ਜਿਹੜਾ ਆਪ-ਕਾਂਗਰਸ ਦੇ ਉਮੀਦਵਾਰਾਂ ਨੂੰ ਟੱਕਰ ਦੇ ਸਕੇ। ਸਥਾਨਕ ਆਗੂਆਂ ਦੀ ਗੱਲ੍ਹ ਕੀਤੀ ਜਾਵੇ ਤਾਂ ਜੀਵਨ ਗੁਪਤਾ, ਅਨਿਲ ਸਰੀਨ, ਰਾਸ਼ੀ ਅਗਰਵਾਲ ਆਦਿ ਨਾਮ ਚਰਚਾ ‘ਚ ਆ ਰਹੇ ਹਨ। ਪਰ ਚਰਚਾ ਕਦੋਂ ਕਿਸ ਲਈ ਹਕੀਕਤ ‘ਚ ਬਦਲੇਗੀ ਇਸ ਦਾ ਇੰਤਜ਼ਾਰ ਹਰ ਕੋਈ ਕਰ ਰਿਹਾ। ਜੇਕਰ ਕਰੋ ਜਾਂ ਮਰੋ ਦੀ ਸਥਿਤੀ ਬਣਦੀ ਹੈ ਤਾਂ ਭਾਜਪਾ ਪੈਰਾਸ਼ੂਟ ਉਮੀਦਵਾਰ ਵੀ ਉਤਾਰ ਸਕਦੀ ਹੈ ਜਿਸ 'ਚ ਸਭ ਤੋਂ ਪਹਿਲਾ ਨਾਮ ਅਦਾਕਾਰ ਹੌਬੀ ਧਾਲੀਵਾਲ ਦਾ ਆਉਂਦਾ ਹੈ, ਜੋ ਵੀ ਹੈ ਲੁਧਿਆਣਾ ਪੱਛਮੀ ‘ਚ ਭਾਜਪਾ ਦੀ ਰਣਨੀਤੀ ਨੂੰ ਲੈ ਕੇ ਇਹ ਚਰਚਾ ਆਮ ਹੈ ਕਿ ਕਾਂਗਰਸ ਤੇ ਆਪ ਦਿੱਲੀ ਤੋਂ ਚੱਲਦੀਆਂ ਹਨ ਪਰ ਪੰਜਾਬ ਭਾਜਪਾ ਦਿੱਲੀ ਰੁਕ ਗਈ ਜਾਪਦੀ ਹੈ।
What's Your Reaction?






