ਫੋਨ ਨਾ ਚੁੱਕਣ 'ਤੇ ਮੰਤਰੀ ਨੇ ਅਧਿਕਾਰੀ ਕੀਤੇ ਸਸਪੈਂਡ
Minister suspends officer for not picking up phone

ਫੋਨ ਨਾ ਚੁੱਕਣ 'ਤੇ ਮੰਤਰੀ ਨੇ ਅਧਿਕਾਰੀ ਕੀਤੇ ਸਸਪੈਂਡ
ਚੰਡੀਗੜ੍ਹ, 17 ਅਪ੍ਰੈਲ :
ਹਰਿਆਣਾ ਵਿਚ ਮੰਤਰੀ ਦਾ ਫ਼ੋਨ ਨਾ ਚੁੱਕਣਾ ਅਧਿਕਾਰੀ ਨੂੰ ਮਹਿੰਗਾ ਪਿਆ। ਦਰਅਸਲ, ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਦੱਖਣੀ ਹਰਿਆਣਾ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਜੀਂਦ ਸਰਕਲ ਦੇ ਸੁਪਰਡੈਂਟ ਇੰਜੀਨੀਅਰ ਹਰੀ ਦੱਤ ਨੂੰ ਫ਼ੋਨ ਕੀਤਾ ਸੀ, ਪਰ ਅਧਿਕਾਰੀ ਨੇ ਫ਼ੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਢਾਂਡਾ ਨੇ ਇਸ ਬਾਰੇ ਬਿਜਲੀ ਮੰਤਰੀ ਅਨਿਲ ਵਿਜ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਵਿਜ ਨੇ ਤੁਰੰਤ ਕਾਰਵਾਈ ਕਰਦਿਆਂ ਅਧਿਕਾਰੀ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ। ਤੁਹਾਨੂੰ ਦੱਸ ਦਈਏ ਕਿ ਮੰਤਰੀ ਨੂੰ ਪਹਿਲਾਂ ਵੀ ਸੁਪਰਡੈਂਟ ਇੰਜੀਨੀਅਰ ਵਿਰੁੱਧ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ। ਅਜਿਹੇ ਵਿੱਚ ਮੰਤਰੀ ਢਾਂਡਾ ਦਾ ਫੋਨ ਨਾ ਚੁੱਕਣ ਕਾਰਨ ਅਧਿਕਾਰੀ ਮੁਸੀਬਤ ਵਿੱਚ ਪੈ ਗਿਆ। ਦੱਸ ਦਈਏ ਕਿ ਅਨਿਲ ਵਿਜ ਅਧਿਕਾਰੀਆਂ ਦੀ ਲਾਪਰਵਾਹੀ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਜਾਣੇ ਜਾਂਦੇ ਹਨ ਅਤੇ ਉਹ ਆਪਣੇ ਹੀ ਵਿਭਾਗ ਦੇ ਅਧਿਕਾਰੀ ਦੀ ਇਸ ਲਾਪਰਵਾਹੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ। ਮੰਤਰੀ ਵਿਜ ਦੀ ਇਸ ਕਾਰਵਾਈ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਿੱਚ ਘਬਰਾਹਟ ਹੈ।
What's Your Reaction?






