ਪਾਕਿਸਤਾਨ ਨੇ ਕੀਤੀ ਲੁਧਿਆਣਾ, ਜਲੰਧਰ ਸਮੇਤ ਇਹਨਾਂ ਜ਼ਿਲ੍ਹਿਆਂ 'ਚ ਹਮਲਿਆਂ ਦੀ ਕੋਸ਼ਿਸ਼!

Pakistan attempted attacks in these districts including Ludhiana, Jalandhar!

May 8, 2025 - 15:28
 0  691
ਪਾਕਿਸਤਾਨ ਨੇ ਕੀਤੀ ਲੁਧਿਆਣਾ, ਜਲੰਧਰ ਸਮੇਤ ਇਹਨਾਂ ਜ਼ਿਲ੍ਹਿਆਂ 'ਚ ਹਮਲਿਆਂ ਦੀ ਕੋਸ਼ਿਸ਼!

ਪਾਕਿਸਤਾਨ ਨੇ ਕੀਤੀ ਲੁਧਿਆਣਾ, ਜਲੰਧਰ ਸਮੇਤ ਇਹਨਾਂ ਜ਼ਿਲ੍ਹਿਆਂ ' ਹਮਲਿਆਂ ਦੀ ਕੋਸ਼ਿਸ਼!

ਲੁਧਿਆਣਾ, 8 ਮਈ 

7-8 ਮਈ 2025 ਦੀ ਰਾਤ ਪਾਕਿਸਤਾਨ ਨੇ ਭਾਰਤ ਦੇ ਉੱਤਰੀ ਅਤੇ ਪੱਛਮੀ ਹਿੱਸਿਆਂਜਿਵੇਂ ਕਿ ਅਵੰਤਿਪੁਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉੱਤਰਲਾਈ ਅਤੇ ਭੁਜਵਿੱਚ ਕਈ ਫੌਜੀ ਠਿਕਾਣਿਆਂ ਨੂੰ ਡਰੋਨ ਅਤੇ ਮਿਜ਼ਾਈਲਾਂ ਰਾਹੀਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।ਇਹਨਾਂ ਹਮਲਿਆਂ ਨੂੰ ਇੰਟਿਗ੍ਰੇਟਡ ਕਾਊਂਟਰ ਯੂਏਐਸ ਗ੍ਰਿਡ ਅਤੇ ਏਅਰ ਡਿਫੈਂਸ ਸਿਸਟਮ ਰਾਹੀਂ ਨਿਊਟ੍ਰਲ ਕਰ ਦਿੱਤਾ ਗਿਆ।ਹਮਲਿਆਂ ਦੇ ਸਬੂਤ ਤੌਰਤੇ ਮਲਬਾ ਕਈ ਥਾਵਾਂ ਤੋਂ ਬਰਾਮਦ ਹੋ ਰਿਹਾ ਹੈ, ਜੋ ਪਾਕਿਸਤਾਨੀ ਹਮਲਿਆਂ ਦੀ ਪੁਸ਼ਟੀ ਕਰਦਾ ਹੈ।ਅੱਜ ਸਵੇਰੇ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਕਈ ਥਾਵਾਂ ਉੱਤੇ ਏਅਰ ਡਿਫੈਂਸ ਰਾਡਾਰ ਅਤੇ ਸਿਸਟਮ ਨਿਸ਼ਾਨਾ ਬਣਾਏ। ਭਾਰਤਵੱਲੋਂ ਦਿੱਤਾ ਗਿਆ ਜਵਾਬ ਵੀ ਉਹੀ ਹਦ ਤੇ ਅਤੇ ਉਸੇ ਤੀਬਰਤਾ ਨਾਲ ਸੀ, ਜਿਸ ਤੀਬਰਤਾ ਨਾਲ ਪਾਕਿਸਤਾਨ ਵੱਲੋਂ ਹਮਲੇ ਕੀਤੇਗਏ ਸਨ। ਭਰੋਸੇਯੋਗ ਸਰੋਤਾਂ ਤੋਂ ਪਤਾ ਲੱਗਾ ਹੈ ਕਿ ਲਾਹੌਰ ਵਿਖੇ ਇਕ ਏਅਰ ਡਿਫੈਂਸ ਸਿਸਟਮ ਨਿਊਟ੍ਰਲ ਕਰ ਦਿੱਤਾ ਗਿਆ ਹੈ 

ਪਾਕਿਸਤਾਨ ਨੇ ਲਾਈਨ ਆਫ਼ ਕੰਟਰੋਲਤੇ ਗੋਲੀਬਾਰੀ ਦੀ ਤੀਬਰਤਾ ਵਧਾ ਦਿੱਤੀ ਹੈ, ਜਿਸ ਵਿੱਚ ਮੋਰਟਰ ਅਤੇ ਭਾਰੀਗੋਲਾਬਾਰੀ ਦੀ ਵਰਤੋਂ ਕੀਤੀ ਗਈ ਹੈ। ਇਹ ਗੋਲਾਬਾਰੀ ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਉੜੀ, ਪੁੰਛ, ਮਿੰਧਰਅਤੇ ਰਾਜੌਰੀ ਖੇਤਰਾਂ ਵਿੱਚ ਹੋ ਰਹੀ ਹੈ।

ਪਾਕਿਸਤਾਨੀ ਗੋਲਾਬਾਰੀ ਕਾਰਨ 16 ਨਿਰਦੋਸ਼ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਪੰਜ ਬੱਚੇ ਸ਼ਾਮਲ ਹਨ।ਇੱਥੇ ਵੀ ਭਾਰਤ ਨੂੰ ਪਾਕਿਸਤਾਨੀ ਮੋਰਟਰ ਅਤੇ ਗੋਲਾਬਾਰੀ ਨੂੰ ਰੋਕਣ ਲਈ ਜਵਾਬੀ ਕਾਰਵਾਈ ਕਰਨਤੇ ਮਜਬੂਰ ਹੋਣਾ ਪਿਆ 

What's Your Reaction?

Like Like 2
Dislike Dislike 1
Love Love 0
Funny Funny 0
Angry Angry 0
Sad Sad 2
Wow Wow 0