ਪਾਣੀਆਂ ਦੇ ਮੁੱਦੇ 'ਤੇ ਵਿਧਾਨ ਸਭਾ 'ਚ ਮੁੱਖ ਮੰਤਰੀ ਮਾਨ ਦੀ ਗ਼ੈਰਸੰਜੀਦਗੀ ਤੋਂ ਸਭ ਹੈਰਾਨ!
Everyone is surprised by Chief Minister Mann's lack of seriousness in the Vidhan Sabha on the issue of water!

ਪਾਣੀਆਂ ਦੇ ਮੁੱਦੇ 'ਤੇ ਵਿਧਾਨ ਸਭਾ 'ਚ ਮੁੱਖ ਮੰਤਰੀ ਮਾਨ ਦੀ ਗ਼ੈਰਸੰਜੀਦਗੀ ਤੋਂ ਸਭ ਹੈਰਾਨ!
ਲੁਧਿਆਣਾ, 5 ਮਈ (ਇੰਦਰਪਾਲ ਸਿੰਘ ਧੁੰਨਾ) : ਪੰਜਾਬ ‘ਚ ਪਾਣੀਆਂ ਦੇ ਮੁੱਦੇ ਨੂੰ ਲਈ ਕੇ ਪਿਛਲੇ ਦਿਨਾ ਤੋਂ ਬਹਿਸ ਛਿੜੀ ਹੋਈ ਹੈ, ਮਾਮਲਾ ਹਰਿਆਣਾ ਵੱਲੋਂ ਭਾਖੜਾ ਡੈਮ ਰਾਹੀਂ ਵਾਧੂ ਪਾਣੀ ਮੰਗਣ ਦਾ ਹੈ। ਪਾਣੀਆਂ ਦੇ ਮੁੱਦੇ ਨੂੰ ਲੈ ਕੇ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਦੀ ਪਿਛਲੇ ਦਿਨੀ ਕੇਂਦਰ ਦੀ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਦੀ ਮੀਟਿੰਗ ਹੋਈ, ਜਿਸ ‘ਚ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਵਕਾਲਤ ਕੀਤੀ ਤੇ ਪੰਜਾਬ ਦੇ ਅਧਿਕਾਰੀਆਂ ‘ਤੇ ਦਬਾਅ ਬਣਾਇਆ ਗਿਆ, ਇੱਥੋਂ ਹਰਿਆਣਾ ਲਈ ਭਾਖੜਾ ਤੋਂ ਵਾਧੂ ਪਾਣੀ ਨਾ ਛੱਡਣ ‘ਤੇ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ। ਜਿਸ ਤੋਂ ਬਾਅਦ ਪੰਜਾਬ ਬਨਾਮ ਕੇਂਦਰ ਤੇ ਹਰਿਆਣਾ ਬਹਿਸ ਛਿੜੀ ਹੈ ਹੋਈ ਹੈ। ਇੱਧਰ ਪੰਜਾਬ ਦੀ ਗੱਲ੍ਹ ਕੀਤੀ ਜਾਵੇ ਤਾਂ ਮਾਮਲਾ ਬਾਹਰ ਆਉਣ ‘ਤੇ ਪਹਿਲਾਂ ਤਾਂ ਆਪ-ਭਾਜਪਾ ਨੇ ਇੱਕ ਦੂਜੇ ‘ਤੇ ਦੋਸ਼ ਮੜ੍ਹੇ ਤੇ ਸਾਰੀਆਂ ਸਿਆਸੀ ਜਮਾਤਾਂ ਇਕ-ਦੂਜੇ ਖਿਲਾਫ ਬਿਆਨਬਾਜ਼ੀ ਕਰਦੇ ਨਜ਼ਰ ਆਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਰਬ ਪਾਰਟੀ ਮੀਟਿੰਗ ਸੱਦੀ, ਜਿਸ ‘ਚ ਸਾਰੀਆਂ ਪਾਰਟੀਆਂ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਕਜੁੱਟਤਾ ਦਿਖਾਈ। ਇਸ ਮੀਟਿੰਗ ਤੋਂ ਬਾਅਦ ਜਿੱਥੇ ਸਰਬ ਪਾਰਟੀ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਦੀ ਗੱਲ੍ਹ ਆਖੀ ਉੱਥੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ। ਸਰਬ ਪਾਰਟੀ ਮੀਟਿੰਗ ਤੋਂ ਬਾਅਦ ਇਹ ਜਾਪਿਆ ਕਿ ਪੰਜਾਬ ਦੇ ਸਿਆਸਤਦਾਨ ਸਭ ਗਿਲੇ ਸ਼ਿਕਵੇ ਇਕਮੁੱਠ ਹੋ ਕੋਈ ਨਾ ਕੋਈ ਹੱਲ ਕੱਢਣਗੇ ਪਰ ਅੱਜ ਜੋ ਵਿਧਾਨ ਸਭਾ ‘ਚ ਹੋਇਆ ਕਿਸੇ ਨੇ ਸੋਚਿਆ ਨਹੀਂ ਸੀ। ਅੱਜ ਵਿਧਾਨ ਸਭਾ ‘ਚ ਪਾਣੀਆਂ ਖਾਤਿਰ ਕੇਂਦਰ-ਹਰਿਆਣਾ ਖ਼ਿਲਾਫ਼ ਸੰਵਿਧਾਨਿਕ ਜਾਂ ਕਾਨੂੰਨੀ ਲੜਾਈ ਲੜੀ ਜਾਣੀ ਸੀ ਪਰ ਅੱਜ ਦਾ ਵਿਧਾਨ ਸਭਾ ਸੈਸ਼ਨ ਇਕ-ਦੂਜੇ ‘ਤੇ ਟੀਕਾ ਟਿੱਪਣੀ ‘ਤੇ ਖ਼ਰਾਬ ਕਰ ਦਿੱਤਾ। ਗੱਲ੍ਹ ਹੱਲ ਕੱਢਣ ਦੀ ਬਜਾਏ ਰਾਜਨੀਤਿਕ ਰੈਲੀਆਂ ਦੀ ਤਰ੍ਹਾਂ ਸੱਤਾਧਾਰੀ ਪੁਰਾਣੀਆਂ ਗੱਲ੍ਹਾਂ ‘ਤੇ ਵਿਰੋਧੀਆਂ ‘ਤੇ ਦੂਸ਼ਣਬਾਜੀ ਕਰਦੇ ਨਜ਼ਰ ਆਏ। ਹੱਦ ਤਾਂ ਉਦੋਂ ਹੋ ਗਈ ਜਦੋਂ ਸਰਬਪਾਰਟੀ ਮੀਟਿੰਗ ਸੱਦਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ‘ਤੇ ਤੰਜ ਕਸਣੋ ਨਾ ਹਟੇ। ਮੁੱਖ ਮੰਤਰੀ ਭਗਵੰਤ ਮਾਨ ਗੰਭੀਰ ਮੁੱਦੇ ‘ਤੇ ਭਾਸ਼ਣ ਦਿੰਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਉਲਝਦੇ ਨਜ਼ਰ ਆਏ। ਪਾਣੀਆਂ ਦੇ ਮੁੱਦੇ ‘ਤੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਦੇ ਸਿਆਸਤਦਾਨ ਆਪਣੇ-ਆਪਣੇ ਰਾਜਾਂ ਦੇ ਹੱਕ ਦੀ ਗੱਲ੍ਹ ਕਰਦੇ ਨਜ਼ਰ ਆਉਂਦੇ ਹਨ, ਮੁੱਖ ਮੰਤਰੀ ਮਾਨ ਦੇ ਭਾਸ਼ਣ ‘ਤੇ ਬਹਿਸ ਉਦੋਂ ਛਿੜੀ ਜਦੋਂ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੂੰ ਹਿਮਾਚਲ ਦੇ ਸਟੈਂਡ ਬਾਰੇ ਤੰਜ ਕਸਿਆ, ਉਸ ਤੋਂ ਬਾਅਦ ਮੁੱਖ ਮੰਤਰੀ ਮਾਨ ਤੇ ਪ੍ਰਤਾਪ ਬਾਜਵਾ ਵਿਚਕਾਰ ਤਿੱਖੀ ਬਹਿਸ ਹੁੰਦੀ-ਹੁੰਦੀ ਰਾਹੁਲ ਗਾਂਧੀ ਤੋਂ ਪ੍ਰਤਾਪ ਬਾਜਵਾ ਦੇ ਭਰਾ ਫਤਿਹਜੰਗ ਬਾਜਵਾ ਤੱਕ ਨੂੰ ਮੁੱਖ ਮੰਤਰੀ ਮਾਨ ਨੇ ਆਪਣੇ ਭਾਸ਼ਣ ਦਾ ਹਿੱਸਾ ਬਣਾ ਕੇ ਗੰਭੀਰ ਮੁੱਦੇ ਦੀ ਗੰਭੀਰਤਾ ਨੂੰ ਖਤਮ ਕਰਨ ਦੀ ਨਾ ਕੇਵਲ ਕੋਸ਼ਿਸ਼ ਕੀਤੀ ਬਲਕਿ ਗੁਆਂਢੀ ਰਾਜ ਹਰਿਆਣਾ ਵਾਲਿਆਂ ਨੂੰ ਕੀ ਸੰਦੇਸ਼ ਦਿੱਤਾ ? ਮੁੱਖ ਮੰਤਰੀ ਮਾਨ ਦੇ ਅੱਜ ਦੇ ਭਾਸ਼ਣ ਨੇ ਸੋਚਣ ਤੋਂ ਮਜਬੂਰ ਕਿ ਦਿੱਤਾ ਕਿ ਆਖਿਰਕਾਰ ਗੰਭੀਰ ਮੁੱਦੇ ‘ਤੇ ਸਾਰੀਆਂ ਨੂੰ ਇਕੱਠੇ ਕਰਕੇ ਸ਼ੈਸ਼ਨ ਸੱਦ ਕੇ ਰੌਲਾ ਪਾਉਣ ਦਾ ਕੀ ਫਾਇਦਾ ਹੋਇਆ ?
ਸਪੀਕਰ ਸੰਧਵਾਂ ਦੇ ਦਾਦਾ ਜੀ ਨੂੰ ਵੀ ਨਾ ਬਖ਼ਸ਼ਿਆ
ਮੁੱਖ ਮੰਤਰੀ ਭਗਵੰਤ ਮਾਨ ਤਲਖ਼ੀ ‘ਚ ਪਾਣੀਆਂ ਬਾਰੇ ਪਿਛੋਕੜ ਦੱਸਦੇ ਹੋਏ ਗਿਆਨੀ ਜ਼ੈਲ ਸਿੰਘ ਨਾਮ ਲਿਆ, ਉਹਨਾਂ ਦੇ ਕਾਰਜਕਾਲ ਦੌਰਾਨ ਪਾਣੀਆਂ ਦੀ ਵੰਡ ਦਾ ਜ਼ਿਕਰ ਕੀਤਾ ਤਾ ਉਸ ਸਮੇਂ ਸਪੀਕਰ ਸਿਰਫ਼ ਇਹੋ ਕਹਿੰਦੇ ਨਜ਼ਰ ਆਏ, ਚੇਅਰ ਨੂੰ ਡਰੈਸ ਕਰੋ, ਚੇਅਰ ਨੂੰ ਡਰੈਸ ਕਰੋ।
What's Your Reaction?






