ਆਪ ਸਰਕਾਰ ਦੀ ਬੇਲੌੜੀ ਕਾਰਵਾਈ ਨੇ ਬਾਜਵਾ ਨੂੰ ਲੀਡਰ ਵਜੋਂ ਸਥਾਪਿਤ ਕੀਤਾ
AAP government's reckless actions established Bajwa as a leader

ਆਪ ਸਰਕਾਰ ਦੀ ਬੇਲੌੜੀ ਕਾਰਵਾਈ ਨੇ ਬਾਜਵਾ ਨੂੰ ਲੀਡਰ ਵਜੋਂ ਸਥਾਪਿਤ ਕੀਤਾ
ਆਪ ਸਰਕਾਰ ਦਾ ਬਾਜਵਾ ਖ਼ਿਲਾਫ਼ ਨਿਸ਼ਾਨਾ ਖੁੰਝਿਆ!
ਲੁਧਿਆਣਾ, 15 ਅਪ੍ਰੈਲ (ਇੰਦਰਪਾਲ ਸਿੰਘ ਧੁੰਨਾ) : ਪੰਜਾਬ ‘ਚ ਜਿਵੇਂ-ਜਿਵੇਂ ਮੌਸਮ ‘ਚ ਗਰਮੀ ਦਾ ਪਾਰਾ ਵੱਧ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਦੀ ਸਿਆਸਤ ਦਾ ਪਾਰਾ ਵਧਦਾ ਨਜ਼ਰ ਆਉਂਦਾ ਹੈ। ਇੱਕ ਪਾਸੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਹੈ ਦੂਜੇ ਪਾਸੇ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਸੱਤਾਧਿਰ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ‘ਚ ਚੰਗਾ ਖੜਕਾ ਦੜਕਾ ਹੁੰਦਾ ਨਜ਼ਰ ਆਉਂਦਾ ਹੈ। ਜਦੋਂ ਆਪ ਸਰਕਾਰ ਬਣੀ ਹੈ ਸੂਬੇ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਉਠ ਰਹੇ ਹਨ ਪਰ ਪਿਛਲੇ ਮਹੀਨਿਆਂ ਤੋਂ ਲਗਾਤਾਰ ਹੋ ਰਹੇ ਗ੍ਰਨੇਡ ਹਮਲਿਆਂ ਕਾਰਨ ਸੂਬਾ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਜਿਸ ਸਬੰਧੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਨਿੱਜੀ ਚੈਨਲ ‘ਤੇ ਦਿੱਤੀ ਇੰਟਰਵਿਊ ‘ਚ ਸੂਬੇ ਦੀ ਸੁਰੱਖਿਆ ਨੂੰ ਲਈ ਕੇ ਜਾਣਕਾਰੀ ਸਾਂਝੀ ਕੀਤੀ ਕਿ ਉਕਤ ਜਾਣਕਾਰੀ ਉਹਨਾਂ ਦੇ ਸੂਤਰਾਂ ਵੱਲੋਂ ਦਿੱਤੀ ਗਈ ਹੈ। ਇਹ ਉਹ ਸਮਾਂ ਸੀ ਜਦੋਂ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਕਥਿਤ ਗ੍ਰਨੇਡ ਹਮਲਾ ਹੋਇਆ ਸੀ ਤੇ ਸੂਬਾ ਸਰਕਾਰ ਦੇ ਮੰਤਰੀ-ਵਿਧਾਇਕ ਪਖਾਨਿਆ ਦੇ ਉਦਘਾਟਨ ਕਾਰਨ ਸਰਕਾਰ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਰਹੇ ਸੀ। ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੇ ਖੁਲਾਸੇ ‘ਤੇ ਕਾਨੂੰਨੀ ਵਿਵਸਥਾ ‘ਤੇ ਘਿਰੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ ਦੇ ਖ਼ਿਲਾਫ਼ ਸਖ਼ਤ ਐਕਸ਼ਨ ਦੀ ਗੱਲ੍ਹ ਆਖੀ ਤੇ ਪੁਲਿਸ ਉਹਨਾਂ ਘਰ ਭੇਜ ਦਿੱਤੀ ਜੋ ਕਿ ਰਾਜਨੀਤਿਕ ਤੌਰ ‘ਤੇ ਆਪ ਦੀ ਸਭ ਤੋਂ ਵੱਡੀ ਗਲਤੀ ਹੋਈ ਜਾਪਦੀ ਨਜ਼ਰ ਆਉਂਦੀ ਹੈ। ਜਿਵੇਂ ਹੀ ਪੁਲਿਸ ਵਿਰੋਧੀ ਧਿਰ ਦੇ ਨੇਤਾ ਘਰ ਜਾਂਦੀ ਹੈ ਤੇ ਪੂਰੇ ਸੂਬੇ ‘ਚ ਰੌਲਾ ਪੈ ਜਾਂਦਾ ਹੈ ਤੇ ਜੋ ਕੰਮ ਕਾਂਗਰਸ ਹਾਈਕਮਾਂਡ ਜਾਂ ਪੰਜਾਬ ‘ਚ ਲਾਏ ਇੰਚਾਰਜ ਨਹੀਂ ਕਰ ਸਕੇ ਉਹ ਕੰਮ ਆਪ ਸਰਕਾਰ ਬਾਜਵਾ ਖ਼ਿਲਾਫ਼ ਬੇਲੌੜੀ ਕਾਰਵਾਈ ਨੇ ਕਰ ਦਿੱਤੇ ਕਿ ਜਿੱਥੇ ਪੰਜਾਬ ਕਾਂਗਰਸ ਇੱਕਮੁੱਠ ਹੋ ਗਈ, ਉਧਰ ਪ੍ਰਤਾਪ ਸਿੰਘ ਬਾਜਵਾ ਨੂੰ ਉਭਰਦੇ ਨੇਤਾ ਵਜੋਂ ਸਥਾਪਿਤ ਕਰ ਦਿੱਤਾ । ਅੱਜ ਪ੍ਰਤਾਪ ਸਿੰਘ ਬਾਜਵਾ ਦੀ ਸਾਇਬਰ ਕਰਾਈਮ ਪੇਸ਼ੀ ਦੌਰਾਨ ਉਹ ਚਹਿਰੇ ਦੇਖਣ ਨੂੰ ਮਿਲੇ ਜਿਹੜੇ ਧੜੇਬੰਦੀ ਕਰਨ ਅਕਸਰ ਕਾਂਗਰਸ ਦੇ ਉਲੀਕੇ ਪ੍ਰੋਗਰਾਮਾਂ ‘ਚ ਗਾਇਬ ਰਹਿੰਦੇ ਸਨ। ਇੱਥੇ ਹੀ ਨਹੀਂ ਸੂਬੇ ‘ਚ ਸਰਕਾਰ ਹੋਣ ਦੇ ਬਾਵਜੂਦ ਕਾਨੂੰਨੀ ਵਿਵਸਥਾ ਸੁਧਾਰਨ ਦੇ ਬਜਾਏ ਆਮ ਆਦਮੀ ਪਾਰਟੀ ਵੱਲੋਂ ਪ੍ਰਤਾਪ ਬਾਜਵਾ ਖਿਲਾਫ ਪ੍ਰਦਰਸ਼ਨ ਰੱਖਿਆ ਗਿਆ, ਜਿਸ ‘ਚ ਆਪ ਨੂੰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਪ ਸਰਕਾਰ ਵੱਲੋਂ ਹੁਣ ਤੱਕ ਵਿਰੋਧੀਆਂ ‘ਤੇ ਲਾਏ ਭਾਵੇਂ ਨਿਸ਼ਾਨੇ ਸਿੱਧੇ ਲੱਗੇ ਹੋਣ ਪਰ ਪ੍ਰਤਾਪ ਬਾਜਵਾ ਵਾਲਾ ਨਿਸ਼ਾਨਾ ਖੁੰਝ ਗਿਆ ਜਾਪਦਾ ਹੈ ਜੋ ਤਿੰਨ ਸਾਲਾਂ ਤੋਂ ਲੀਡਰਾਂ ਦੇ ਮੂੰਹ ਵੱਲ ਵੇਖਦੇ ਕਾਂਗਰਸੀ ਵਰਕਰਾਂ ਨੂੰ ਸਰਗਰਮ ਕਰ ਗਿਆ ਹੈ।
What's Your Reaction?






