ਸੁਨੀਲ ਜਾਖੜ ਮੁੱਖ ਮੰਤਰੀ ਦੀ ਕੁਰਸੀ ਦੇ ਆਲੇ ਦੁਆਲੇ ਘੁੰਮਣ ਦੀ ਬਜਾਏ ਜ਼ਮੀਨ ‘ਤੇ ਕਦੋਂ ਕੰਮ ਕਰਨਗੇ ? 

When will Sunil Jakhar work on the ground instead of hovering around the Chief Minister's chair?

Apr 16, 2025 - 21:22
Apr 16, 2025 - 21:23
 0  52
ਸੁਨੀਲ ਜਾਖੜ ਮੁੱਖ ਮੰਤਰੀ ਦੀ ਕੁਰਸੀ ਦੇ ਆਲੇ ਦੁਆਲੇ ਘੁੰਮਣ ਦੀ ਬਜਾਏ ਜ਼ਮੀਨ ‘ਤੇ ਕਦੋਂ ਕੰਮ ਕਰਨਗੇ ? 

ਸੁਨੀਲ ਜਾਖੜ ਮੁੱਖ ਮੰਤਰੀ ਦੀ ਕੁਰਸੀ ਦੇ ਆਲੇ ਦੁਆਲੇ ਘੁੰਮਣ ਦੀ ਬਜਾਏ ਜ਼ਮੀਨ ‘ਤੇ ਕਦੋਂ ਕੰਮ ਕਰਨਗੇ ? 

ਜਾਣੋਂ ਕਾਂਗਰਸ ਨੇ ਕਿਵੇਂ ਭਾਜਪਾ ਤੋਂ ਖੋਹਿਆ ਅਹਿਮ ਮੁੱਦਾ 

ਲੁਧਿਆਣਾ, 16 ਅਪ੍ਰੈਲ (ਇੰਦਰਪਾਲ ਸਿੰਘ ਧੁੰਨਾ) : ਸੂਬੇ ਦੀ ਵਿਗੜੀ ਕਾਨੂੰਨੀ ਵਿਵਸਥਾ ‘ਤੇ ਇਕ ਪਾਸੇ ਕਾਂਗਰਸ ਤੇ ਆਪ ਆਹਮੋ ਸਾਹਮਣੇ ਹੈ, ਇਕ ਪਾਸੇ ਜਿੱਥੇ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖਿਲਾਫ ਮਾਮਲਾ ਦਰਜ ਕੀਤਾ ਗਈ ਸੀ ਤੇ ਸੱਤਾਧਿਰ ਪਾਰਟੀ ਨੇ ਸ. ਬਾਜਵਾ ਖ਼ਿਲਾਫ਼ ਪ੍ਰਦਰਸ਼ਨ ਉਲੀਕਿਆ ਸੀ, ਜੋ ਲੋਕ ਧਰਨਾ ‘ਚ ਸਰਕਾਰ ਦੇ ਉਲਟ ਹੋ ਨਿੱਬੜਿਆ ਤੇ ਕਾਂਗਰਸ ਦੇ ਸੜਕ ਤੋਂ ਲਈ ਕੇ ਮਾਣਯੋਗ ਅਦਾਲਤ ਤੱਕ ਸਰਕਾਰ ਖਿਲਾਫ ਵਿਉਂਬੰਦੀ ਘੜੀ ਜਿਸ ‘ਚ ਕਾਂਗਰਸ ਕਾਨੂੰਨੀ ਤੇ ਰਾਜਨੀਤਿਕ ਤੌਰ ‘ਤੇ ਮਜਬੂਤ ਹੋ ਕੇ ਨਿੱਕਲੀ। ਤੁਹਾਨੂੰ ਇੱਥੇ ਦੱਸ ਦਈਏ ਜਿਹੜੇ ਗਰਨੇਡ ਹਮਲਿਆਂ ਦੇ ਜ਼ਿਕਰ ਕਰਨ ਪ੍ਰਤਾਪ ਬਾਜਵਾ ਚਰਚਾ ‘ਚ ਆਏ ਉਹਨਾਂ ‘ਚ ਇੱਕ ਹਮਲਾ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਸਥਿਤ ਹੋਇਆ ਸੀ, ਉਸ ਸਮੇਂ ਭਾਜਪਾਦੇ ਪ੍ਰਧਾਨ ਸਮੇਂ ਵੱਖ-ਵੱਖ ਆਗੂਆਂ ਨੇ ਸਰਕਾਰ ਨੂੰ ਮੀਡੀਆ ਤੇ ਸੋਸ਼ਲ ਮੀਡੀਆ ‘ਤੇ ਘੇਰਿਆ ਪਰ ਜ਼ਮੀਨ ‘ਤੇ ਭਾਜਪਾ ਲੱਭੀ ਨਹੀਂ ਥਿਆਈ। ਇਹ ਉਹ ਮੌਕਾ ਸੀ ਜਦੋਂ ਭਾਜਪਾ ਸੜਕਾਂ ‘ਤੇ ਆ ਕੇ ਨਾ ਕੇਵਲ ਮਨੋਰਜੰਨ ਕਾਲੀਆ ਬਲਕਿ ਪੰਜਾਬ ਦੇ ਲੋਕਾਂ ਦੀਆਂ ਆਵਾਜ਼ ਬਣ ਕੇ ਸੜਕਾਂ ‘ਤੇ ਉੱਤਰਦੀ ਪਰ ਇੱਥੇ ਅਜਿਹਾ ਕੁਝ ਨਹੀਂ ਹੋਇਆ, ਇੱਥੇ ਹੀ ਨਹੀਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕਰੀਬ ਦੋ ਸਾਲ ਦੀ ਪ੍ਰਧਾਨਗੀ ‘ਚ ਸਿਵਾਏ ਚੋਣ ਪ੍ਰਚਾਰ ਦੇ ਭਾਜਪਾ ਸੂਬਾ ਪੱਧਰੀ ਕੋਈ ਪ੍ਰੋਗਰਾਮ ਨਹੀਂ ਉਲੀਕ ਸਕੀ। ਸੁਰੱਖਿਆ ਦੇ ਮੁੱਦੇ ‘ਤੇ ਕਾਂਗਰਸ ਵੱਲੋਂ ਛੇੜੀ ਸਿਆਸੀ ਜੰਗ ‘ਚ ਭਾਜਪਾ ਮੁੱਦਾਹੀਣ ਹੋਈ ਜਾਪਦੀ ਹੈ ਤੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਉਕਤ ਮਾਮਲੇ ‘ਤੇ ਜਿੱਥੇ ਸਰਕਾਰ ਨੂੰ ਘੇਰ ਰਹੇ ਹਨ ਉੱਥੇ ਪ੍ਰਤਾਪ ਬਾਜਵਾ ਦੇ ਦੋਸ਼ ਮੜ੍ਹ ਰਹੇ ਹਨ ਕਿ ਵਿਰੋਧੀ ਧਿਰ ਦੇ ਨੇਤਾ ਵੱਲੋਂ ਮੁੱਖ ਮੰਤਰੀ ਦੇ ਚਹਿਰੇ ਦਾ ਅਹੁਦੇਦਾਰ ਬਣਨ ਕਰਕੇ ਅਜਿਹਾ ਕੀਤਾ ਗਿਆ ਹੈ, ਜਾਖੜ ਦੇ ਸੀਐੱਮ ਕੁਰਸੀ ਦੇ ਬਿਆਨ ਤੋਂ ਬਾਅਦ ਇਹ ਚਰਚਾ ਆਮ ਛਿੜੀ ਹੈ ਕਿ ਸੁਨੀਲ ਜਾਖੜ ਮੁੱਖ ਮੰਤਰੀ ਦੀ ਕੁਰਸੀ ਦੇ ਆਲੇ ਦੁਆਲੇ ਘੁੰਮਣ ਦੀ ਬਜਾਏ ਜ਼ਮੀਨ ‘ਤੇ ਕਦੋਂ ਕੰਮ ਕਰਨਗੇ ? ਸ੍ਰੀ ਜਾਖੜ ਦੇ ਮੁੱਖ ਮੰਤਰੀ ਦੇ ਖ਼ੁਆਬ ਦੀ ਕਹਾਣੀ ਕਹਾਣੀ ਕਾਂਗਰਸ ਸਮੇਂ ਦੀ ਹੈ ਜਦੋਂ ਸੁਨੀਲ ਜਾਖੜ ਵੱਲੋਂ ਕਿਸੇ ਲੀਡਰ ਦੇ ਬਿਆਨ ਦਾ ਖੁਲਾਸਾ ਕਰਦਿਆਂ ਕਿਹਾ ਸੀ ਕਿ ਉਹਨਾਂ ਨੂੰ ਹਿੰਦੂ ਹੋਣ ਨਾਤੇ ਕਾਂਗਰਸ  ਨੇ ਮੁੱਖ ਮੰਤਰੀ ਨਹੀਂ ਬਣਾਇਆ ਜਦੋਂ ਕਿ ਸੁਨੀਲ ਜਾਖੜ ਉਸ ਸਮੇਂ ਵਿਧਾਨ ਸਭਾ ਦੇ ਮੈਂਬਰ ਵੀ ਨਹੀਂ ਸਨ। ਅੱਜ ਸੁਨੀਲ ਜਾਖੜ ਦੀ ਕਾਰਗੁਜ਼ਾਰੀ ਨੂੰ ਲੈਕੇ ਰਾਜਨੀਤਿਕ ਚਰਚਾਵਾਂ ‘ਚ ਸਵਾਲ ਉਠਦੇ ਹਨ ਕਿ ਭਾਜਪਾ ਪ੍ਰਧਾਨ ਦੀ ਢਿੱਲੀ ਕਾਰਗੁਜ਼ਾਰੀ ਨੇ ਨੇ ਵਿਰੋਧੀਆਂ ਲਈ ਸਿਆਸੀ ਮੈਦਾਨ ਖੁੱਲ੍ਹਾ ਛੱਡਿਆ, ਜਿਸ ਦਾ ਨਤੀਜਾ ਅੱਜ ਕਾਂਗਰਸ ਨੇ ਭਾਜਪਾ ਤੋਂ ਮੁੱਦਾ ਖੋਹ ਕੇ ਮੈਦਾਨ ਸੰਭਾਲ ਲਿਆ ਹੈ।

What's Your Reaction?

Like Like 1
Dislike Dislike 0
Love Love 0
Funny Funny 0
Angry Angry 0
Sad Sad 0
Wow Wow 0