ਬੀਬੀ ਜਾਗੀਰ ਕੌਰ ਨੇ ਆਡੀਓ ਵਾਇਰਲ ਕਰਨ ਵਾਲੇ ਸਖ਼ਸ਼ ਨੂੰ ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ!

Bibi Jagir Kaur warns of legal action against the person who made the audio viral!

Apr 14, 2025 - 21:36
 0  13
ਬੀਬੀ ਜਾਗੀਰ ਕੌਰ ਨੇ ਆਡੀਓ ਵਾਇਰਲ ਕਰਨ ਵਾਲੇ ਸਖ਼ਸ਼ ਨੂੰ ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ!

ਬੀਬੀ ਜਾਗੀਰ ਕੌਰ ਨੇ ਆਡੀਓ ਵਾਇਰਲ ਕਰਨ ਵਾਲੇ ਸਖ਼ਸ਼ ਨੂੰ ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ! 

ਚੰਡੀਗੜ - ਸ਼੍ਰੋਮਣੀ ਅਕਾਲੀ ਦਲ ਹਿਤੈਸ਼ੀ ਦੇ ਆਗੂ ਅਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਫੋਨ ਕਰਕੇ ਹੋਈ ਗੱਲਬਾਤ ਨੂੰ ਗਲਤ ਸੰਦਰਭ ਵਿੱਚ ਪੇਸ਼ ਕਰਨ ਵਾਲੇ ਸਖ਼ਸ਼ ਖਿਲਾਫ ਕਾਨੂੰਨੀ ਰਾਇ ਲੈਣ ਤੋ ਬਾਅਦ FIR ਦਰਜ਼ ਕਰਵਾਉਣ ਲਈ ਅਗਲੀ ਕਾਰਵਾਈ ਤਿਆਰ ਕਰ ਲਈ ਗਈ ਹੈ। ਜਾਰੀ ਬਿਆਨ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਪਿਛਲੇ ਚਾਰ ਦਹਾਕਿਆਂ ਤੋਂ ਸਰਗਰਮ ਸਿਆਸਤ ਦਾ ਹਿੱਸਾ ਨੇ, ਇਸ ਕਰਕੇ ਲਾਜ਼ਮੀ ਹੈ ਓਹਨਾ ਨਾਲ ਰਾਬਤਾ ਕਾਇਮ ਕਰਨ ਲਈ ਓਹਨਾ ਦਾ ਮੋਬਾਇਲ ਨੰਬਰ ਆਮ ਵਰਕਰ ਕੋਲ ਹੋਣਾ ਸੁਭਾਵਿਕ ਹੈ। ਬੀਬੀ ਜਗੀਰ ਕੌਰ ਨੇ ਕਿਹਾ ਓਹਨਾ ਨੇ ਜ਼ਿੰਦਗੀ ਵਿੱਚ ਕਦੇ ਕਿਸੇ ਦਾ ਫੋਨ ਚੁੱਕਣ ਤੋਂ ਗ਼ੁਰੇਜ਼ ਨਹੀਂ ਕੀਤਾ,ਉਕਤ ਸਖ਼ਸ਼ ਵਲੋ ਓਹਨਾ ਨੂੰ ਮੋਬਾਈਲ ਨੰਬਰ ਉਪਰ ਕਾਲ ਕੀਤੀ ਗਈ,ਫਿਰ ਕਿਸੇ ਖਾਸ ਮਨਸ਼ਾ ਨਾਲ ਕਾਲ ਰਿਕਾਰਡ ਕੀਤੀ ਗਈ ਅਤੇ ਦੂਜੇ ਫੋਨ ਵੀਡਿਉ ਬਣਾਕੇ ਜਨਤਕ ਤੌਰ ਤੇ ਵਾਇਰਲ ਕਰਕੇ ਓਹਨਾ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਸ਼ਤਿਹਾਰਬਾਜ਼ੀ

ਬੀਬੀ ਜਗੀਰ ਕੌਰ ਨੇ ਕਿਹਾ ਕਿ ਮੇਰੇ ਬੱਚਿਆਂ ਬਰਾਬਰ ਨੌਜਵਾਨ ਵਲੋ ਮੇਰੇ ਅਕਸ ਨੂੰ ਖਰਾਬ ਕਰਨ ਦੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਇਸ ਕਰਕੇ ਉਹ ਸਖ਼ਤ ਤਾੜਨਾ ਕਰਦੇ ਹਨ ਕਿ ਅਗਲੇ 24 ਘੰਟੇ ਵਿੱਚ ਜਾਂ ਤਾਂ ਜਨਤਕ ਤੌਰ ਤੇ ਲਿਖਤੀ ਮੰਗੀ ਜਾਵੇ ਜਾਂ ਫਿਰ ਅਗਲੀ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।

ਇਸ਼ਤਿਹਾਰਬਾਜ਼ੀ

ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਓਹਨਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਨੇ ਓਹਨਾ ਦੇ ਅਕਸ ਨੂੰ ਖਰਾਬ ਕਰਨ ਦੀ ਸਾਜਿਸ਼ ਹੇਠ ਰਿਕਾਰਡ ਕੀਤੀ ਗਈ ਆਡੀਓ ਅਤੇ ਬਣਾਈ ਗਈ ਵੀਡਿਉ ਨੂੰ ਓਹਨਾ ਨੂੰ ਬਗੈਰ ਜਾਣਕਾਰੀ ਦਿੱਤੇ ਅਤੇ ਪੱਖ ਲਏ, ਵੱਡੀ ਸਾਜਸ਼ ਦੇ ਪਾਤਰ ਬਣੇ ਹਨ। ਜੇਕਰ ਇਹ ਸੋਸ਼ਲ ਮੀਡੀਆ ਪਲੇਟਫਾਰਮ ਆਪੋ ਆਪਣੇ ਪੇਜ ਤੋ ਵੀਡਿਉ ਹਟਾ ਕੇ ਖੇਦ ਪ੍ਰਗਟ ਨਹੀਂ ਕਰਦੇ ਤਾਂ ਕਾਨੂੰਨੀ ਕਾਰਵਾਈ ਸੁਭਾਵਿਕ ਹੈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0