ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਨੂੰ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ : ਇਸ਼ਵਰਜੋਤ ਚੀਮਾ

ਲੁਧਿਆਣਾ, 7 ਅਪ੍ਰੈਲ (ਇੰਦਰਪਾਲ ਸਿੰਘ ਧੁੰਨਾ ) : ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੰਜਾਬ ਸਿੱਖਿਆ ਕ੍ਰਾਂਤੀ ਹੇਂਠ ਰੱਖੇ ਸਮਾਗਮਾਂ ‘ਤੇ ਹਲਕਾ ਦੱਖਣੀ ਲੁਧਿਆਣਾ ਤੋਂ ਕਾਂਗਰਸ ਦੇ ਇੰਚਾਰਜ ਇਸ਼ਵਰਜੋਤ ਸਿੰਘ ਚੀਮਾ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਨੂੰ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ, ਜਦੋਂ ਕਿ ਝੂਠੇ ਬਦਲਾਅ ਦੀ ਤਰ੍ਹਾਂ ਸਕੂਲਾਂ ਦੇ ਸੁਧਾਰ ‘ਚ ਮੌਜੂਦਾ ਸਰਕਾਰ ਨੇ ਕੁੱਝ ਨਹੀਂ ਕੀਤਾ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਕਾਰਜਕਾਲ ‘ਚ ਸਿੱਖਿਆ ਖੇਤਰ ਸਿਵਾਏ ਲੱਛੇਦਾਰ ਭਾਸ਼ਣਾਂ ਤੋਂ ਕੁਝ ਨਹੀਂ ਹੋਇਆ, ਪਿਛਲੀ ਕਾਂਗਰਸ ਸਰਕਾਰ ਸਮੇਂ ਬਣੇ ਸਮਾਰਟ ਸਕੂਲਾਂ ਅਤੇ ਉਸ ਸਮੇਂ ਅਲਾਟ ਹੋਏ ਫੰਡਾਂ ਨੂੰ ਵਰਤ ਕੇ ਆਮ ਆਦਮੀ ਪਾਰਟੀ ਇਸ ਨੂੰ ਸਿੱਖਿਆ ਕ੍ਰਾਂਤੀ ਦਾ ਨਾਮ ਦੇ ਰਹੀ ਹੈ ਜਦੋਂ ਕਿ ਹਾਲਾਤ ਇਹ ਹਨ ਕਿ ਬਹੁਤਾਤ ਸਕੂਲਾਂ ਦੀਆਂ ਇਮਾਰਤਾਂ ਬਣ ਕੇ ਤਿਆਰ ਹਨ ਉਕਤ ਸਕੂਲ ਸਟਾਫ ਤੇ ਫਰਨੀਚਰ ਦੀ ਕਮੀ ਕਾਰਨ ਬੰਦ ਪਏ ਹਨ, ਸਕੂਲਾਂ ‘ਚ ਅਧਿਆਪਕਾਂ ਦੀ ਕਮੀ ਨਹੀਂ ਪੂਰੀ ਹੋ ਰਹੀ। ਉਹਨਾਂ ਨਾਲ ਹੀ ਕਿਹਾ ਕਿ ਇਸ ‘ਚ ਕੋਈ ਦੋ ਰਾਏ ਨਹੀਂ ਕਿ ਦਿੱਲੀ ਦਾ ਫੇਲ੍ਹ ਮਾਡਲ ਤੇ ਦਿੱਲੀ ਦੀ ਨਕਾਰੀ ਆਪ ਲੀਡਰਸ਼ਿਪ ਪੰਜਾਬ ‘ਤੇ ਥੋਪੀ ਜਾ ਰਹੀ ਹੈ, ਜਿਸ ਤਰੀਕੇ ਵੱਖ-ਵੱਖ ਇਲਜ਼ਾਮਾਂ ‘ਚ ਘਿਰੇ ਦਿੱਲੀ ਦੇ ਆਗੂਆਂ ਦੇ ਨਾਮ ਪੰਜਾਬ ਦੇ ਉਦਘਾਟਨੀ ਨੀਂਹ ਪੱਥਰਾਂ ‘ਤੇ ਉੱਕਰੇ ਜਾ ਰਹੇ ਹਨ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੂਬੇ ਦਾ ਮੁੱਖ ਮੰਤਰੀ ਜਿੱਥੇ ਇਕ ਕਠਪੁਤਲੀ ਬਣਿਆ ਹੋਇਆ ਹੈ, ਉੱਥੇ ਦਿੱਲੀ ਵਾਲਿਆਂ ਨੂੰ ਸਰਕਾਰੀ ਤਾਕਤ ਅਤੇ ਸ਼ੌਹਰਤ ‘ਚ ਰਹਿਣ ਦੀ ਆਦਤ ਬਣ ਗਈ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਆਪ ਸਰਕਾਰ ਦਿੱਲੀ ਵਾਂਗ ਸੰਵਿਧਾਨ ਤੇ ਕਾਨੂੰਨ ਨੂੰ ਛਿੱਕੇ ‘ਤੇ ਤੰਗ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ, ਜਿਸ ਦਾ ਜਵਾਬ ਸੂਬੇ ਦੇ ਲੋਕ ਜਰੂਰ ਲੈਣਗੇ।

Apr 7, 2025 - 21:56
Apr 7, 2025 - 22:03
 0  16
ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਨੂੰ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ : ਇਸ਼ਵਰਜੋਤ ਚੀਮਾ

What's Your Reaction?

Like Like 0
Dislike Dislike 0
Love Love 0
Funny Funny 1
Angry Angry 0
Sad Sad 0
Wow Wow 0