ਪ੍ਰਤਾਪ ਬਾਜਵਾ ਦੇ ਬਿਆਨ ਨੂੰ ਲੈ ਕੇ ਜਾਣੋਂ ਮਾਣਯੋਗ ਹਾਈਕੋਰਟ ਦੀ ਅਪਡੇਟ!
Update from the Honorable High Court regarding Pratap Bajwa's statement!

ਪ੍ਰਤਾਪ ਬਾਜਵਾ ਦੇ ਬਿਆਨ ਨੂੰ ਲੈ ਕੇ ਜਾਣੋਂ ਮਾਣਯੋਗ ਹਾਈਕੋਰਟ ਦੀ ਅਪਡੇਟ!
ਚੰਡੀਗੜ੍ਹ, 22 (ਇੰਦਰਪਾਲ ਸਿੰਘ ਧੁੰਨਾ)- ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ 32 ਬੰਬਾਂ ਵਾਲੇ ਬਿਆਨ ਦੇ ਮਾਮਲੇ ਤੇ ਹਾਈਕੋਰਟ ਵਿੱਚ ਅੱਜ ਸੁਣਵਾਈ ਹੋਈ l ਇਸ ਮਾਮਲੇ ‘ਚ ਹੁਣ ਜਾਂਚ ਅਜੇ ਜਾਰੀ ਰਹੇਗੀ ਅਤੇ 7 ਮਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਕੋਰਟ ਨੇ ਕਿਹਾ ਹੈ ਕਿ ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਇੰਨੀ ਜਲਦੀ ਪਰਚਾ ਰੱਦ ਨਹੀਂ ਕੀਤਾ ਜਾ ਸਕਦਾ l ਜਾਣਕਾਰੀ ਅਨੁਸਾਰ ਅਜੇ ਬਾਜਵਾ ਦੀ ਗ੍ਰਿਫਤਾਰੀ ਤੇ ਰੋਕ ਰਹੇਗੀ ਤੇ ਸਰਕਾਰ ਨੇ ਵੀ ਪੱਖ ਰੱਖਿਆ ਕਿ ਗਿਰਫਤਾਰੀ ਦੀ ਅਜੇ ਸਰਕਾਰ ਦੀ ਕੋਈ ਮਨਸ਼ਾ ਨਹੀਂ l ਸਰਕਾਰ ਵੱਲੋਂ ਇਸ ਮਾਮਲੇ ਚ ਆਪਣੀ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਗਈ ਹੈ l
What's Your Reaction?






