ਮੇਅਰ ਨੇ 'ਅੱਗ ਸੁਰੱਖਿਆ ਹਫ਼ਤੇ' ਦੀ ਕੀਤੀ ਸ਼ੁਰੂਆਤ; ਅੱਗ ਸੁਰੱਖਿਆ ਹਫ਼ਤੇ ਦੇ ਪਹਿਲੇ ਦਿਨ ਵਸਨੀਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਦਾ ਕੀਤਾ ਗਿਆ ਆਯੋਜਨ
The mayor made 'fire protection week'; Fire safety rallios were aware of the residents of the residents on the first day of the week

ਮੇਅਰ ਨੇ 'ਅੱਗ ਸੁਰੱਖਿਆ ਹਫ਼ਤੇ' ਦੀ ਕੀਤੀ ਸ਼ੁਰੂਆਤ; ਅੱਗ ਸੁਰੱਖਿਆ ਹਫ਼ਤੇ ਦੇ ਪਹਿਲੇ ਦਿਨ ਵਸਨੀਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਦਾ ਕੀਤਾ ਗਿਆ ਆਯੋਜਨ
ਲੁਧਿਆਣਾ, 14 ਅਪ੍ਰੈਲ:
ਅੱਗ ਸੁਰੱਖਿਆ ਪ੍ਰਤੀ ਸ਼ਹਿਰ ਵਾਸੀਆਂ ਵਿੱਚ ਜਾਗਰੂਕਤਾ ਫੈਲਾਉਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸੋਮਵਾਰ ਨੂੰ ਰੇਲਵੇ ਸਟੇਸ਼ਨ ਨੇੜੇ ਫਾਇਰ ਬ੍ਰਿਗੇਡ ਹੈੱਡਕੁਆਰਟਰ ਵਿਖੇ 'ਅੱਗ ਸੁਰੱਖਿਆ ਹਫ਼ਤੇ' ਦੀ ਸ਼ੁਰੂਆਤ ਕੀਤੀ।
'ਅੱਗ ਸੁਰੱਖਿਆ ਹਫ਼ਤੇ' ਦੇ ਪਹਿਲੇ ਦਿਨ, ਫਾਇਰ ਬ੍ਰਿਗੇਡ ਨੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ।
ਇਹ ਰੈਲੀ ‘ਯੂਨਾਇਟ ਟੂ ਇਗਨਾਇਟ, ਏ ਫਾਇਰ ਸੇਫ ਇੰਡੀਆ’ ਦੇ ਥੀਮ 'ਤੇ ਆਯੋਜਿਤ ਕੀਤੀ ਗਈ ਸੀ ਅਤੇ ਇਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘੀ ਜਿਸ ਵਿੱਚ ਰੇਲਵੇ ਸਟੇਸ਼ਨ ਰੋਡ, ਗਿੱਲ ਰੋਡ, ਫਿਰੋਜ਼ਪੁਰ ਰੋਡ, ਮਾਲ ਰੋਡ, ਜਗਰਾਉਂ ਪੁਲ ਅਤੇ ਹੋਰ ਇਲਾਕੇ ਸ਼ਾਮਲ ਸਨ।
ਸਹਾਇਕ ਡਿਵੀਜ਼ਨਲ ਫਾਇਰ ਅਫ਼ਸਰ (ਏ.ਡੀ.ਐਫ.ਓ.) ਮਨਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਅਤੇ ਫਾਇਰਫਾਈਟਰਾਂ ਦੇ ਨਾਲ, ਮੇਅਰ ਇੰਦਰਜੀਤ ਕੌਰ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਫਾਇਰ ਫਾਈਟਰਾਂ ਨੂੰ ਸ਼ਰਧਾਂਜਲੀ ਵੀ ਦਿੱਤੀ।
ਏ.ਡੀ.ਐਫ.ਓ. ਮਨਿੰਦਰ ਸਿੰਘ ਨੇ ਦੱਸਿਆ ਕਿ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਨਿਰਦੇਸ਼ਾਂ 'ਤੇ ਹਫ਼ਤਾ ਭਰ ਚੱਲਣ ਵਾਲਾ 'ਅੱਗ ਸੁਰੱਖਿਆ ਹਫ਼ਤਾ' ਮਨਾਇਆ ਜਾ ਰਿਹਾ ਹੈ।
ਇਸ ਅੱਗ ਸੁਰੱਖਿਆ ਹਫ਼ਤੇ ਦੌਰਾਨ ਸ਼ਹਿਰ ਵਾਸੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਸ਼ਾਖਾ ਵੱਲੋਂ ਸਿਖਲਾਈ ਅਭਿਆਸ, ਜਨਤਕ ਥਾਵਾਂ/ਹਸਪਤਾਲਾਂ ਆਦਿ 'ਤੇ ਮੌਕ ਡ੍ਰਿਲ, ਖੂਨਦਾਨ ਕੈਂਪ, ਸਕੂਲਾਂ/ਵਿਦਿਅਕ ਸੰਸਥਾਵਾਂ ਵਿੱਚ ਮੁਕਾਬਲੇ ਆਦਿ ਕਰਵਾਏ ਜਾਣਗੇ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਏ.ਡੀ.ਐਫ.ਓ. ਮਨਿੰਦਰ ਸਿੰਘ ਨੇ ਕਿਹਾ ਕਿ 'ਅੱਗ ਸੁਰੱਖਿਆ ਹਫ਼ਤਾ' ਹਰ ਸਾਲ ਮਨਾਇਆ ਜਾਂਦਾ ਹੈ ਅਤੇ ਇਸਦਾ ਉਦੇਸ਼ ਵਸਨੀਕਾਂ ਨੂੰ ਅੱਗ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਵਸਨੀਕਾਂ ਨੂੰ ਅੱਗ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬ
What's Your Reaction?






