ਜੱਸੋਵਾਲ ਦੇ 90ਵੇਂ ਜਨਮਦਿਨ ‘ਤੇ “ਯਾਦਾਂ ਜਸੋਵਾਲ ਦੀਆਂ” ਸਿਰਲੇਖ ਹੇਠ ਰਕਬਾ ਭਵਨ ‘ਤੇ ਸਮਾਗਮ ਆਯੋਜਿਤ ਕੀਤਾ ਗਿਆ

On the 90th birthday of Jassowal, a function was organized at Rakba Bhawan under the title “Yadaan Jasowal Diyan”.

Apr 30, 2025 - 18:52
Apr 30, 2025 - 18:53
 0  1
ਜੱਸੋਵਾਲ ਦੇ 90ਵੇਂ ਜਨਮਦਿਨ ‘ਤੇ “ਯਾਦਾਂ ਜਸੋਵਾਲ ਦੀਆਂ” ਸਿਰਲੇਖ ਹੇਠ ਰਕਬਾ ਭਵਨ ‘ਤੇ ਸਮਾਗਮ ਆਯੋਜਿਤ ਕੀਤਾ ਗਿਆ

ਜੱਸੋਵਾਲ ਦੇ 90ਵੇਂ ਜਨਮਦਿਨ ‘ਤੇ “ਯਾਦਾਂ ਜਸੋਵਾਲ ਦੀਆਂ” ਸਿਰਲੇਖ ਹੇਠ ਰਕਬਾ ਭਵਨ ‘ਤੇ ਸਮਾਗਮ ਆਯੋਜਿਤ ਕੀਤਾ ਗਿਆ

ਮੁੱਲਾਂਪੁਰ ਦਾਖਾ, 30 ਅਪ੍ਰੈਲ ()- ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਪੰਜਾਬੀ ਸੱਭਿਆਚਾਰ ਦੇ ਪਿਤਾਮਾ, ਇਤਿਹਾਸ ਨੂੰ ਪਿਆਰ ਕਰਨ ਵਾਲੇ, ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਨੂੰ ਉੱਘੇ ਸਿੱਖ ਵਿਦਵਾਨ ਕਪੂਰ ਸਿੰਘ ਆਈ.ਸੀ.ਐੱਸ ਨਾਲ ਮਿਲ ਕੇ ਤਾਜ਼ਾ ਕਰਨ ਵਾਲੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਬਾਨੀ ਸਵ. ਜਗਦੇਵ ਸਿੰਘ ਜੱਸੋਵਾਲ ਜੀ ਦਾ 90ਵਾਂ ਜਨਮਦਿਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਵੱਲੋਂ ਕ੍ਰਿਸ਼ਨ ਕੁਮਾਰ ਬਾਵਾ ਨਾਲ ਮਿਲ ਕੇ ਮਨਾਇਆ ਗਿਆ।

           ਇਸ ਸਮੇਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਸਰਪ੍ਰਸਤ ਪ੍ਰਗਟ ਸਿੰਘ ਗਰੇਵਾਲ, ਫਾਊਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ, ਡਾ. ਜਗਤਾਰ ਸਿੰਘ ਧੀਮਾਨ ਪ੍ਰੋ. ਵਾਈਸ ਚਾਂਸਲਰ, ਪ੍ਰੀਤੀਰਾਜ ਸਿੰਘ ਬੱਸੀਆਂ, ਮਨੀ ਗਰੇਵਾਲ ਸਪੁੱਤਰ ਸਾਧੂ ਸਿੰਘ (ਸ. ਜਸੋਵਾਲ ਦੇ ਕਰੀਬੀ ਸਾਥੀ), ਵਰਿੰਦਰ ਸਿੰਘ ਸੇਖੋਂ, ਕਰਨਲ ਸੁਨੀਲ ਸ਼ਰਮਾ, ਪਰਮਿੰਦਰ ਸਿੰਘ ਮਲਕ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਸਾਧੂ ਸਿੰਘ ਦਿਲਸ਼ਾਦ, ਅਮਨਿੰਦਰ ਸਿੰਘ ਜਸੋਵਾਲ ਪੋਤਰਾ ਜਸੋਵਾਲ, ਅਮਰਜੀਤ ਸ਼ੇਰਪੁਰੀ ਉੱਘੇ ਸ਼ਾਇਰ, ਗੁਰਦੇਵ ਸਿੰਘ ਮੁੱਲਾਂਪੁਰੀ, ਜਸਵੰਤ ਸਿੰਘ ਛਾਪਾ, ਰੇਸ਼ਮ ਸਿੰਘ ਸੱਗੂ, ਸੁਖਵਿੰਦਰ ਸਿੰਘ ਜਗਦੇਵ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

           ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਉਹਨਾਂ ਦੇ ਬੀਤੇ ਸਮੇਂ ਦੇ ਪਲ ਸਾਂਝੇ ਕੀਤੇ। ਉਹਨਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਨਾਲ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਜੱਸੋਵਾਲ ਵੱਲੋਂ ਸਾਂਝੀਆਂ ਕੀਤੀਆਂ ਦੋਸਤਾਂ ਨਾਲ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ। ਇਸ ਸਮੇਂ ਬਾਵਾ ਨੇ ਮੁੰਬਈ ਜਾਣ ਦੀ ਗਾਥਾ ਸੁਣਾਈ ਜਿਸ ਦਾ ਸਭ ਹਾਜਰੀਨ ਨੇ ਖੂਬ ਆਨੰਦ ਮਾਣਿਆ। ਬੇਸ਼ਕ ਇਸ ਪ੍ਰੋਗਰਾਮ ਵਿੱਚ ਨਿੰਦਰ ਘੁਗਆਣਵੀ ਨੇ ਵੀ ਸ਼ਾਮਿਲ ਹੋਣਾ ਸੀ ਪਰ ਉਹ ਅਚਾਨਕ ਬਿਮਾਰ ਹੋਣ ਕਾਰਨ ਨਹੀਂ ਪਹੁੰਚ ਸਕੇ। ਇਸ ਸਮੇਂ ਸਰੋਤਿਆਂ ਨੇ “ਯਾਦਾਂ ਜਸੋਵਾਲ ਦੀਆਂ” ਵਿਸ਼ੇ ‘ਤੇ ਵਿਚਾਰ ਸੁਣ ਕੇ ਸਭ ਨੂੰ ਸਕੂਨ, ਸ਼ਾਂਤੀ ਅਤੇ ਖੁਸ਼ੀ ਪ੍ਰਾਪਤ ਹੋਈ। ਇਸ ਸਮੇਂ ਗੁਰਭਜਨ ਗਿੱਲ ਦੀ ਸਰਜਰੀ ਹੋਣ ਕਾਰਨ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ ਜਦਕਿ ਨਿਰਮਲ ਜੌੜਾ ਦੀ ਗੈਰਹਾਜ਼ਰੀ ਮਹਿਸੂਸ ਹੋਈ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0