ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਜਬਰਦਸਤ ਧਮਾਕਾ, ਇੱਕ ਹਲਾਕ
Massive explosion on Majitha Road in Amritsar, one killed

ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਜਬਰ/ਦਸਤ ਧ/ਮਾਕਾ, ਇੱਕ ਹ/ਲਾਕ, ਜਾਂਚ ‘ਚ ਜੁਟੀ ਪੁਲਿਸ
ਅੰਮ੍ਰਿਤਸਰ, 27 ਮਈ:
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਰੋਡ ਬਾਈਪਾਸ ਨੇੜੇ ਮੰਗਲਵਾਰ ਸਵੇਰੇ 9.30 ਵਜੇ ਹੋਏ ਜ਼ੋਰਦਾਰ ਧਮਾਕੇ ਵਿੱਚ ਇੱਕਵਿਅਕਤੀ ਗੰਭੀਰ ਜਖਮੀ ਹੋ ਗਿਆ ਹੈ। ਮ੍ਰਿਤਕ ਦੇ ਦੋਵੇਂ ਹੱਥ, ਗੁੱਟਾਂ ਤੋਂ ਉੱਪਰ ਵੱਲ, ਇੱਕ ਧਮਾਕੇ ਨਾਲ ਉੱਡ ਗਏ। ਧਮਾਕੇ ਦੀਆਵਾਜ਼ ਸੁਣ ਕੇ ਨੇੜਲੇ ਇਲਾਕਿਆਂ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਸ ਨੇ ਮੌਕੇ ‘ਤੇਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ, ਪੁਲਸ ਨੇ ਧਮਾਕਾ ਕਿਸੇ ਗੈਂਗਸਟਰ ਜਾਂ ਅੱਤਵਾਦੀ ਦੁਆਰਾ ਕੀਤੇ ਜਾਣ ਦੀਸੰਭਾਵਨਾ ਤੋਂ ਇਨਕਾਰ ਕੀਤਾ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਵੀ ਨਹੀਂ ਹੋ ਸਕੀ ਹੈ। ਪੁਲਸ ਨੂੰ ਸ਼ੱਕ ਹੈ ਕਿ ਮ੍ਰਿਤਕ ਕਬਾੜ ਦਾਡੀਲਰ ਸੀ ਅਤੇ ਹੋ ਸਕਦਾ ਹੈ ਕਿ ਉਹ ਉਸਨੂੰ ਕਬਾੜ ਵਿੱਚੋਂ ਮਿਲੇ ਇੱਕ ਪੁਰਾਣੇ ਬੰਬ ਨੂੰ ਨਸ਼ਟ ਕਰਨ ਲਈ ਇੱਥੇ ਲਿਆਇਆਹੋਵੇ। ਜਿਵੇਂ ਹੀ ਉਸਨੇ ਬੰਬ ਤੋੜਨ ਦੀ ਕੋਸ਼ਿਸ਼ ਕੀਤੀ, ਉਹ ਫਟ ਗਿਆ ਅਤੇ ਉਸਦੀ ਮੌਤ ਹੋ ਗਈ। ਹਾਲਾਂਕਿ ਇਸਦੀ ਪੁਸ਼ਟੀਪੁਲਸ ਵੱਲੋਂ ਨਹੀਂ ਕੀਤੀ ਗਈ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਕਿਸਮ ਦਾ ਬੰਬ ਸੀ।
What's Your Reaction?






