ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਨਸਾਫ਼ ਨੂੰ ਲਈ ਕੇ ਮੁੜ ਚੁੱਕੇ ਸਿਸਟਮ ‘ਤੇ ਸਵਾਲ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਨਸਾਫ਼ ਨੂੰ ਲਈ ਕੇ ਮੁੜ ਚੁੱਕੇ ਸਿਸਟਮ ‘ਤੇ ਸਵਾਲ ਲਿਖਿਆ “ਇਹ ਨਿਆਂ ਹੈ ਜਾਂ ਮਜ਼ਾਕ?”

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਨਸਾਫ਼ ਨੂੰ ਲਈ ਕੇ ਮੁੜ ਚੁੱਕੇ ਸਿਸਟਮ ‘ਤੇ ਸਵਾਲ
ਲਿਖਿਆ “ਇਹ ਨਿਆਂ ਹੈ ਜਾਂ ਮਜ਼ਾਕ?”
ਲੁਧਿਆਣਾ, 8 ਅਪ੍ਰੈਲ () : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਰੀਬ ਤਿੰਨ ਸਾਲ ਹੋਣ ਵਾਲੇ ਹਨ, ਉਸ ਦੇ ਇਨਸਾਫ਼ ਨੂੰ ਲਈ ਕੇ ਜਿੱਥੇ ਮੂਸੇਵਾਲਾ ਦੇ ਚਾਹੁਣ ਵਾਲੇ ਉਡੀਕ ‘ਚ ਹਨ ਉੱਥੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਵੀ ਸਮੇਂ ਸਮੇਂ ‘ਤੇ ਇਨਸਾਫ਼ ਨੂੰ ਲੈ ਕੇ ਸੂਬਾ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਤਾਜਾ ਮਾਮਲੇ ‘ਚ ਮਰਹੂਮ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੋਸਟ ਸਾਂਝੀ ਕਰਕੇ ਮੁੜ ਸਿਸਟਮ ‘ਤੇ ਸਵਾਲ ਚੁੱਕੇ ਹਨ। ਮੂਸਵਾਲਾ ਦੇ ਪਿਤਾ ਨੇ ਆਪਣੀ ਫੇਸਬੁਕ ਪੋਸਟ ‘ਚ ਲਿਖਿਆ ਕਿ ਸਿੱਧੂ ਦੇ ਜਾਣ ਤੋਂ 1045 ਦਿਨਾਂ ਬਾਅਦ ਸਾਡੀਆਂ ਲਿਖਤੀ ਸ਼ਿਕਾਇਤਾਂ ਦੇ ਬਾਵਜੂਦ, ਮੇਰੇ ਪੁੱਤਰ ਸੁਭਦੀਪ ਦੇ ਕਤਲ_ ਦੀ ਸਾਜ਼ਿਸ਼ ਰਚਣ ਵਾਲਿਆਂ ਦੀ ਨਾ ਤਾਂ ਕੋਈ ਪੁੱਛਗਿੱਛ ਹੋਈ, ਨਾ ਹੀ ਕਿਸੇ ਨੂੰ ਨਾਮਜ਼ਦ ਕੀਤਾ ਗਿਆ। ਕਈ ਅਫਸਰਾਂ ਅਤੇ ਹੋਰ ਲੋਕਾਂ ਨੂੰ ਇਹ ਸਾਜ਼ਿਸ਼ ਪਹਿਲਾਂ ਤੋਂ ਪਤਾ ਸੀ, ਪਰ ਅੱਜ ਤੱਕ ਉਹਨਾਂ ਕੜੀਆਂ ਦੀ ਜਾਂਚ ਅੱਗੇ ਨਹੀਂ ਵਧੀ।
ਕਤਲ_ ਵਾਲੇ ਦਿਨ ਸਵੇਰੇ Facebook 'ਤੇ ਇੱਕ ਪੋਸਟ ਪਾਈ ਗਈ: “ਮਾਨਸਾ 'ਚ ਅੱਜ ਸ਼ਾਮ ਵੱਡਾ ਤੂਫ਼ਾਨ ਆਉਣ ਵਾਲਾ ਹੈ।” ਇਹ ਪੋਸਟ ਜੀਵਨਜੋਤ ਚਹਿਲ ਉਰਫ਼ ਜੁਗਨੂ ਨੇ ਕੀਤੀ ਸੀ, ਜਿਸ ਨੂੰ ਮੈਂ ਆਪਣੀ ਸ਼ਿਕਾਇਤ 'ਚ ਨਾਮਜ਼ਦ ਕੀਤਾ ਸੀ। ਉਸ ਵਿਰੁੱਧ LOC ਵੀ ਜਾਰੀ ਹੋਇਆ। ਪਰ ਅੱਜ ਸਵੇਰੇ ਜਦੋਂ ਉਹ ਦਿੱਲੀ ਏਅਰਪੋਰਟ 'ਤੇ ਗ੍ਰਿਫ਼ਤਾਰ ਹੋਇਆ, ਤਦ ਪਤਾ ਲੱਗਾ ਕਿ ਸਰਕਾਰ ਨੇ ਉਸਦਾ LOC ਚੁੱਪਚਾਪ ਰੱਦ ਕਰ ਦਿੱਤਾ ਸੀ। ਕੋਈ ਜਾਂਚ ਨਹੀਂ ਹੋਈ।
ਇਹ ਸਿਰਫ਼ ਮੋਹਰੇ ਸਨ। ਜੇ ਸਰਕਾਰ ਇਨ੍ਹਾਂ ਨੂੰ ਜਾਂਚ ਤੋਂ ਬਿਨਾਂ ਬਾਹਰ ਕਰ ਸਕਦੀ ਹੈ, ਤਾਂ ਸਾਡੀਆਂ ਲਿਖਤੀ ਸ਼ਿਕਾਇਤਾਂ ਅਤੇ ਸਬੂਤਾਂ ਦੇਬਾਵਜੂਦ ਅਸਲੀ ਸਾਜ਼ਿਸ਼ਘਾੜਿਆਂ ਤੱਕ ਕਦੋਂ ਅਤੇ ਕਿਵੇਂ ਪੁੱਜੇਗੀ ਜਾਂਚ?
ਜਦ ਮੇਨ ਸਾਜ਼ਿਸ਼ਘਾੜੇ ਸਰਕਾਰ ਦੇ ਮੰਤਰੀਆਂ ਦੀਆਂ ਮਹਿਫਲਾਂ 'ਚ ਗਾਉਣ ਜਾਂ ਚੋਣ ਪ੍ਰਚਾਰ ਕਰ ਰਹੇ ਹੋਣ, ਤਾਂ ਇਨਸਾਫ਼ ਦੀ ਉਮੀਦਕਿੰਨੀ ਬਚਦੀ ਹੈ?
ਇਹ ਨਿਆਂ ਹੈ ਜਾਂ ਮਜ਼ਾਕ?
What's Your Reaction?






