ਪੰਜਾਬ ਪੁਲਿਸ ਨੇ ਅਗਵਾ ਹੋਏ ਬੱਚੇ ਨੂੰ ਕੀਤਾ ਬਰਾਮਦ, ਮਾਮਲੇ 'ਚ ਕੀਤੇ ਵੱਡੇ ਖੁਲਾਸੇ
The police have safely recovered a child who was kidnapped from a slum in Barnala. Giving information in this regard, DIG Mandeep Singh Sidhu said during a press conference that the child was kidnapped by some mischievous elements.

ਬਰਨਾਲਾ ਦੀ ਇਕ ਝੁੱਗੀ ਬਸਤੀ ਤੋਂ ਅਗਵਾ ਕੀਤੇ ਗਏ ਬੱਚੇ ਨੂੰ ਪੁਲਿਸ ਨੇ ਸੁਰੱਖਿਅਤ ਤੌਰ 'ਤੇ ਬਰਾਮਦ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਂਫਰੰਸ ਦੌਰਾਨ ਕਿਹਾ ਕਿ ਬੱਚੇ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਗਵਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਦਮਾਸ਼ ਪਹਿਲਾਂ ਮੋਟਰਸਾਈਕਲ 'ਤੇ ਆਏ, ਬੱਚੇ ਨੂੰ ਉੱਤੇ ਚਾੜ੍ਹਿਆ ਅਤੇ ਫਿਰ ਕਾਰ ਵਿੱਚ ਲੁਧਿਆਣਾ ਲੈ ਗਏ, ਜਿੱਥੇ ਇੱਕ ਨਾਜਾਇਜ਼ ਤਰੀਕੇ ਨਾਲ ਚਲ ਰਹੇ ਹਸਪਤਾਲ ਵਿੱਚ ਛੱਡ ਕੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਭੱਜ ਗਏ।
ਫਿਲਹਾਲ ਪੁਲਿਸ ਨੇ ਡਾਕਟਰ, ਆਸ਼ਾ ਵਰਕਰ ਸਮੇਤ ਕੁੱਲ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਪ੍ਰੈਸ ਕਾਨਫਰੰਸ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀ ਯੋਜਨਾ ਡਾਕਟਰ ਅਤੇ ਆਸ਼ਾ ਵਰਕਰ ਨੇ ਨਾਲ ਮਿਲ ਕੇ ਬਣਾਈ ਗਈ ਸੀ। ਜਦੋਂ ਬੱਚਾ ਬਰਾਮਦ ਹੋਇਆ, ਉਸਦਾ ਮੁੰਡਨ ਕੀਤਾ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਬੱਚਾ ਲੁਧਿਆਣਾ ਦੇ ਇੱਕ ਨਾਜਾਇਜ਼ ਤੋਰ ਤੇ ਚੱਲ ਰਹੇ ਹਸਪਤਾਲ ਤੋਂ ਮਿਲਿਆ ਹੈ, ਜਿੱਥੇ ਉਨ੍ਹਾਂ ਨੇ ਇਹ ਕਾਰਵਾਈ ਕੀਤੀ।
ਇਹ ਵੀ ਖੁਲਾਸਾ ਹੋਇਆ ਕਿ ਬੱਚੇ ਨੂੰ ਦੋ ਲੱਖ ਰੁਪਏ ਵਿਚ ਇਕ ਜੋੜੇ ਨੂੰ ਵੇਚਣ ਦੀ ਯੋਜਨਾ ਬਣਾਈ ਗਈ ਸੀ। ਦੱਸਣਯੋਗ ਹੈ ਕਿ ਬੱਚਾ 4 ਅਪਰੈਲ ਨੂੰ ਅਗਵਾ ਕੀਤਾ ਗਿਆ ਸੀ ਅਤੇ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਹੈ।
ਪੁਲਿਸ ਨੇ ਦੱਸਿਆ ਕਿ ਅਗਵਾਕਾਰ ਬੱਚੇ ਨੂੰ ਝੁੱਗੀਆਂ ਵਿੱਚੋਂ ਮੋਟਰਸਾਈਕਲ 'ਤੇ ਲੈ ਗਏ ਸਨ ਅਤੇ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਸੀ। ਪੁਲਿਸ ਨੇ ਬੜੀ ਹੀ ਮਿਹਨਤ ਅਤੇ ਸੁਝਬੂਝ ਨਾਲ ਬੱਚੇ ਨੂੰ ਸੁਰੱਖਿਅਤ ਤੌਰ 'ਤੇ ਬਰਾਮਦ ਕਰ ਲਿਆ।
ਡੀ.ਆਈ.ਜੀ. ਨੇ ਇਹ ਵੀ ਐਲਾਨ ਕੀਤਾ ਕਿ ਬੱਚੇ ਦੀ ਪੜ੍ਹਾਈ ਦਾ ਸਾਰਾ ਖਰਚਾ ਹੁਣ ਪੰਜਾਬ ਪੁਲਿਸ ਵੱਲੋਂ ਚੁਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲਈ ਹਰ ਇੱਕ ਜਾਨ ਕੀਮਤੀ ਹੈ, ਭਾਵੇਂ ਉਹ ਕਿਸੇ ਅਮੀਰ ਪਰਿਵਾਰ ਦੀ ਹੋਵੇ ਜਾਂ ਗਰੀਬ ਦੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣਾ ਪੰਜਾਬ ਪੁਲਿਸ ਦਾ ਮੂਲ ਜ਼ਿੰਮੇਵਾਰੀਹੈ।
What's Your Reaction?






