ਪੰਜਾਬ 'ਚ ਭਾਜਪਾ ਦੇ ਸਾਬਕਾ ਮੰਤਰੀ ਦੇ ਘਰ 'ਤੇ ਗ੍ਰਨੇਡ ਹਮਲਾ, ਹਮਲੇ ਨਾਲ ਹਿੱਲਿਆ ਇਲਾਕਾ

ਪੰਜਾਬ 'ਚ ਭਾਜਪਾ ਦੇ ਸਾਬਕਾ ਮੰਤਰੀ ਦੇ ਘਰ 'ਤੇ ਗ੍ਰਨੇਡ ਹਮਲਾ, ਹਮਲੇ ਨਾਲ ਹਿੱਲਿਆ ਇਲਾਕਾ
ਬੀਤੀ ਅੱਧੀ ਰਾਤ ਪੰਜਾਬ ਦੇ ਜਲੰਧਰ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਚ ਗ੍ਰਨੇਡ ਹਮਲਾ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਕਰਯੋਗ ਹੈ ਕਿ ਇਹ ਘਟਨਾ ਦੇਰ ਰਾਤ 12:30 ਤੋਂ 1:00 ਵਜੇ ਵਿਚਕਾਰ ਜਲੰਧਰ ਦੇ ਸ਼ਾਸਤਰੀ ਮਾਰਕੀਟ ਚੌਕ ‘ਤੇ ਵਾਪਰੀ, ਇਥੇ ਇਹ ਵੀ ਦੱਸਣਯੋਗ ਹੈ ਕਿ ਘਟਨਾ ਵਾਲੇ ਸਥਾਨ ਤੋਂ ਪੁਲਿਸ ਸਟੇਸ਼ਨ ਕਰੀਬ ੧੦੦ ਮੀਟਰ ਦੀ ਦੂਰੀ 'ਤੇ ਹੈ, ਹਾਲਾਂਕਿ ਉਕਤ ਹਮਲੇ 'ਚ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਪੰਜਾਬ 'ਚ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਜਿਥੇ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਹੈ, ਉਥੇ ਸੂਬਾ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ
ਹਮਲੇ ਦੀ ਜਾਣਕਾਰੀ ਦਿੰਦਿਆਂ ਭਾਜਪਾ ਨੇਤਾ ਮਨੋਰੰਜਨ ਕਾਲੀਆ ਨੇ ਕਿਹਾ, ‘ਧਮਾਕਾ ਰਾਤ 1 ਵਜੇ ਦੇ ਕਰੀਬ ਹੋਇਆ… ਮੈਂ ਸੁੱਤਾ ਪਿਆ ਸੀ, ਮੈਨੂੰ ਲੱਗਿਆ ਕਿ ਇਹ ਗਰਜ ਦੀ ਆਵਾਜ਼ ਹੈ… ਬਾਅਦ ਵਿੱਚ ਮੈਨੂੰ ਦੱਸਿਆ ਗਿਆ ਕਿ ਧਮਾਕਾ ਹੋਇਆ ਹੈ, ਜਿਸ ਤੋਂ ਬਾਅਦ ਮੈਂ ਆਪਣੇ ਗੰਨਮੈਨ ਨੂੰ ਪੁਲਸ ਸਟੇਸ਼ਨ ਭੇਜਿਆ।’ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ, ਫੋਰੈਂਸਿਕ ਮਾਹਿਰ ਵੀ ਇੱਥੇ ਮੌਜੂਦ ਹਨ।
What's Your Reaction?






