ਪਾਕਿਸਤਾਨ ਨਾਲ ਵਿਗੜੇ ਸਬੰਧਾਂ ਵਿਚਾਲੇ ਸਰਹੱਦ ਤੋਂ ਪਾਕਿਸਤਾਨ ਨੇ ਭਾਰਤੀ ਫੌਜ਼ੀ ਜਵਾਨ ਨੂੰ ਕੀਤਾ ਗਿਰਫ਼ਤਾਰ
Pakistan arrests Indian soldier from border amid strained relations with Pakistan

ਪਾਕਿਸਤਾਨ ਨਾਲ ਵਿਗੜੇ ਸਬੰਧਾਂ ਵਿਚਾਲੇ ਸਰਹੱਦ ਤੋਂ ਪਾਕਿਸਤਾਨ ਨੇ ਭਾਰਤੀ ਫੌਜ਼ੀ ਜਵਾਨ ਨੂੰ ਕੀਤਾ ਗਿਰਫ਼ਤਾਰ
ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਉਤੇ ਬੁੱਧਵਾਰ ਨੂੰ ਗਲਤੀ ਨਾਲ ਪਾਕਿਸਤਾਨ ਵਿੱਚ ਦਾਖਲ ਹੋਏ ਇੱਕ ਸੀਮਾ ਸੁਰੱਖਿਆ ਬਲ (BSF) ਜਵਾਨ ਨੂੰ ਪਾਕਿ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ ਸਰਹੱਦ ਨੇੜੇ ਲੱਗੇ ਦਰਖਤ ਦੀ ਛਾਂ ਹੇਠਾਂ ਬੈਠ ਗਿਆ ਸੀ ਤੇ ਇਸੇ ਦੌਰਾਨ ਪਾਕਿ ਰੇਂਜਰਾਂ ਨੇ ਘੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਬੁੱਧਵਾਰ ਦੇਰ ਰਾਤ ਬੀਐਸਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਹੋਈ ਫਲੈਗ ਮੀਟਿੰਗ ਵਿੱਚ ਬੀਐਸਐਫ ਨੇ ਆਪਣੇ ਸੈਨਿਕ ਦੀ ਵਾਪਸੀ ਦੀ ਮੰਗ ਕੀਤੀ ਪਰ ਪਾਕਿ ਰੇਂਜਰਾਂ ਨੇ ਇਸ ਨੂੰ ਠੁਕਰਾ ਦਿੱਤਾ। ਇਸ ਮੁੱਦੇ ਨੂੰ ਲੈ ਕੇ ਅੱਜ ਬੀਐਸਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਦੁਬਾਰਾ ਫਲੈਗ ਮੀਟਿੰਗ ਹੋ ਰਹੀ ਹੈ। ਦੱਸ ਦਈਏ ਕਿ ਜਿਸ ਯੂਨਿਟ ਦਾ ਬੀਐਸਐਫ ਜਵਾਨ ਹਿੱਸਾ ਹੈ, ਉਸ ਨੂੰ ਕੁਝ ਦਿਨ ਪਹਿਲਾਂ ਹੀ ਇੱਥੇ ਤਾਇਨਾਤ ਕੀਤਾ ਗਿਆ ਹੈ। ਸਰਹੱਦ ਦੀ ਪਛਾਣ ਨਾ ਹੋਣ ਕਾਰਨ ਜਵਾਨ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਸਬੰਧਾਂ ਵਿੱਚ ਇੱਕ ਵਾਰ ਫਿਰ ਦਰਾਰ ਆ ਗਈ ਹੈ। ਦਰਅਸਲ, ਅੱਤਵਾਦੀਆਂ ਨੇ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਪਾਕਿਸਤਾਨ ਵਿਰੁੱਧ ਗੁੱਸਾ ਹੈ।
What's Your Reaction?






